Connect with us

Education

ਸੂਬੇ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਮੁੱਖ ਟੀਚਾ – ਵਿਧਾਇਕ ਮੁੰਡੀਆਂ

Published

on

ਸਾਹਨੇਵਾਲ/ਲੁਧਿਆਣਾ, 26 ਮਈ (ਜੋਗਿੰਦਰ ਕੰਬੋਜ/ਸੁਖਵਿੰਦਰ ਸੁੱਖੀ)

ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਬਾਰਵੀਂ ਜਮਾਤ ਦੇ ਵਿਚ ਪੰਜਾਬ ਭਰ ਦੇ ਅੰਦਰ ਤੀਜਾ ਰੈਂਕ ਹਾਸਲ ਕਰਨ ਵਾਲੀ ਨਵਪ੍ਰੀਤ ਕੌਰ ਅਤੇ ਸੀ.ਬੀ.ਐਸ.ਈ. ਬੋਰਡ ‘ਚ 97 ਫੀਸਦ ਅੰਕ ਲੈ ਕੇ ਹਲਕੇ ਦਾ ਨਾਮ ਰੋਸ਼ਨ ਕਰਨ ਵਾਲੇ ਜਸਕਰਨ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਦੋਹਾਂ ਹੀ ਵਿਦਿਆਰਥੀਆਂ ਨਾਲ ਖੁਦ ਮੁਲਾਕਾਤ ਕਰਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਦੋਹਾਂ ਹੀ ਵਿਦਿਆਰਥੀਆਂ ਦੀ ਅਗਲੇਰੀ ਪੜ੍ਹਾਈ ਲਈ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਵਿਧਾਇਕ ਵੱਲੋਂ ਜਿਵੇਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ, ਉਹ ਕਾਫੀ ਖੁਸ਼ ਹਨ ਅਤੇ ਭਵਿੱਖ ਵਿੱਚ ਵੀ ਹਲਕਾ ਸਾਹਨੇਵਾਲ ਅਤੇ ਜ਼ਿਲ੍ਹਾ ਲੁਧਿਆਣੇ ਦਾ ਨਾਮ ਰੌਸ਼ਨ ਕਰਨ ਲਈ ਯਤਨਸ਼ੀਲ ਰਹਿਣਗੇ।

5/5 - (1 vote)
Continue Reading
Click to comment

Leave a Reply

Your email address will not be published. Required fields are marked *

Education

ਸਰਕਾਰੀ ਸਕੂਲਾਂ ‘ਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ

Published

on

ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਪੀ.ਟੀ.ਐਮ. ‘ਚ ਸ਼ਿਰਕਤ

ਲੁਧਿਆਣਾ, (ਦਿਵਿਆ ਸਵੇਰਾ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰ ਤਹਿਤ ਜ਼ਿਲ੍ਹੇ ਦੇ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਦਾ ਆਯੋਜਨ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਪੜਾਈ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ।
ਪੀ.ਟੀ.ਐਮ. ਦੌਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸਰਕਾਰੀ ਸੀ.ਸੈ. ਸਕੂਲ, ਕੁੰਦਨਪੁਰੀ ਅਤੇ ਮਲਟੀਪਰਪਜ ਸਕੂਲ, ਲੱਕੜ ਬਾਜ਼ਾਰ ਵਿਖੇ ਸ਼ਮੂਲੀਅਤ ਕੀਤੀ ਜਦਕਿ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਰਕਾਰੀ ਸੀ.ਸੈ. ਸਕੂਲ, ਗਿਆਸਪੁਰਾ, ਡਾਬਾ, ਲੋਹਾਰਾ, ਸ਼ੇਰਪੁਰ, ਢੰਡਾਰੀ, ਕੰਗਣਵਾਲ ਅਤੇ ਇਸ਼ਰ ਨਗਰ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸ ਸ ਸ ਸ ਮਾਡਲ ਟਾਊਨ, ਹਲਕਾ ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ ਸ ਸ ਸ ਧਮੋਟ ਕਲਾਂ ਅਤੇ ਮਾਂਗੇਵਾਲ, ਹਲਕਾ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋਂ ਸਰਕਾਰੀ ਹਾਈ ਸਕੂਲ, ਮਲਕ, ਸ ਸ ਸ ਸ (ਲੜਕੇ) ਅਤੇ ਸ ਸ ਸ ਸ (ਲੜਕੀਆਂ) ਜਗਰਾਉਂ ਵਿਖੇ ਸ਼ਿਰਕਤ ਕੀਤੀ ਗਈ। (more…)

5/5 - (1 vote)
Continue Reading

Education

ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਮਨਾਇਆ ਗਿਆ ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਹਫ਼ਤਾ

Published

on

ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਮਨਾਇਆ ਗਿਆ ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਹਫ਼ਤਾ

ਜਾਗਰੂਕਤਾ ਸੈਸ਼ਨ ਦਾ ਆਯੋਜਨ :- ਜਨਵਰੀ ਮਹੀਨੇ ਵਿੱਚ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਪ੍ਰੋਗਰਾਮ ਕਰਕੇ ਮਨਾਇਆ ਗਿਆ ‘ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਹਫ਼ਤਾ

ਲੁਧਿਆਣਾ/ਦਿਵਿਆ ਸਵੇਰਾ

ਜਾਗਰੂਕਤਾ ਸੈਸ਼ਨ ਦਾ ਆਯੋਜਨ :-ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ, ਜਨਵਰੀ ਮਹੀਨੇ ਵਿੱਚ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਪ੍ਰੋਗਰਾਮ ਕਰਕੇ ‘ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਹਫ਼ਤਾ -2024 ਮਨਾਇਆ ਜਾ ਰਿਹਾ ਹੈ।
ਬੀਤੀ ੧੬ ਜਨਵਰੀ ਨੂੰ, ਇਸ ਜਾਗਰੂਕਤਾ ਸੈਸ਼ਨ ਦਾ ਆਯੋਜਨ ਸਥਾਨਕ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਲੁਧਿਆਣਾ ਵਿਖੇ ਕੀਤਾ ਗਿਆ, ਜਿਸ ਵਿੱਚ ਸ੍ਰੀ ਜਸਬੀਰ ਸਿੰਘ, ਮੁਖੀ – ਟਰੈਫਿਕ ਐਜੂਕੇਸ਼ਨ ਸੈੱਲ, ਲੁਧਿਆਣਾ ਨੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। (more…)

Rate this post
Continue Reading

Education

ਢੋਲੇਵਾਲ ਗੁਰੂ ਨਾਨਕ ਸੀਨੀ.ਸੈਕੰ.ਸਕੂਲ ਦੇ ਬੱਚਿਆ ਨੇ ਫਿਰ ਮਾਰੀ ਬਾਜ਼ੀ,12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Published

on

ਕਾਮਰਸ ਦੀ ਵਿਦਿਆਰਥਣਾ ਪਰਮਿੰਦਰ ਕੌਰ, ਸਨੇਹਾ ਗੁਪਤਾ ਅਤੇ ਚੇਸ਼ਠਾ ਨੇ ਪਹਿਲੇ ਤਿੰਨ ਸਥਾਨ ਕੀਤੇ ਹਾਸਲ

ਆਰਟਸ ਦੀਆਂ ਵਿਦਿਆਰਥਣਾਂ ਨਵਜੋਤ ਕੋਰ, ਕਾਜਲ ਅਤੇ ਰੁਪਿੰਦਰ ਕੌਰ ਨੇ ਵੀ ਪਹਿਲੇ ਤਿੰਨ ਸਥਾਨਾਂ ਤੇ ਪੁਜੀਸ਼ਨ ਕਾਇਮ ਰੱਖੀ

ਲੁਧਿਆਣਾ 25 ਮਈ (ਅਮ੍ਰਿਤਪਾਲ ਸਿੰਘ ਸੋਨੂੰ)
ਪੰਜਾਬ ਭਰ ਦੇ ਵਿਚੋਂ ਹਰ ਸਾਲ ਪਹਿਲਾ ਸਥਾਨ ਹਾਸਲ ਕਰਨ ਵਾਲੇ ਢੋਲੇਵਾਲ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਵਾਰ ਫਿਰ ਬਾਜ਼ੀ ਮਾਰ ਲਈ ਹੈ। ਜਿੰਨਾ ਨੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਤੇ ਸਕੂਲ ਪਰਬੰਧਕਾਂ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਬਾਰਵੀਂ ਜਮਾਤ ਦੇ ਬੱਚਿਆਂ ਵਲੋਂ ਕੀਤੀ ਮਿਹਨਤ ਅਤੇ ਅਧਿਆਪਕਾਂ ਵਲੋਂ ਕਰਵਾਈ ਗਈ, ਮਿਹਨਤ ਦਾ ਮੁੱਲ ਉਦੋਂ ਪਿਆ, ਜਦੋ ਅੱਜ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਢੋਲੇਵਾਲ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਬਾਰਵੀਂ ਜਮਾਤ ਦੀ ਕਾਮਰਸ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ (95.4%), ਵਿਦਿਆਰਥਣ, ਸਨੇਹਾ ਗੁਪਤਾ ਨੇ (91.8%) ਅਤੇ ਚੇਸਟਾ ਨੇ (89.2%) ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਕ੍ਰਮਵਾਰ ਪਹਿਲਾ ,ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਅਤੇ ਇਸੇ ਤਰ੍ਹਾਂ ਹੀ ਆਰਟਸ ਦੀਆਂ ਵਿਦਿਆਰਥਣਾਂ ਨਵਜੌਤ ਕੌਰ ਨੇ (93.2%) ਕਾਜਲ (92%) ਅਤੇ ਰੁਪਿੰਦਰ ਕੌਰ ਨੇ (89%) ਅੰਕ ਪ੍ਰਾਪਤ ਕਰਕੇ ਪਹਿਲਾਂ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਸਮੂਹ ਸਕੂਲ ਕਮੇਟੀ, ਪ੍ਰਿੰਸੀਪਲ ਸੰਦੀਪ ਕੁਮਾਰ, ਮੈਡਮ ਕੁਲਦੀਪ ਕੌਰ (ਸੁਪਰਵਾਇਜ਼ਰ) ਤੇ ਸਕੂਲ ਸਟਾਫ਼ ਨੇ ਬਚਿਆ ਦਾ ਮੂੰਹ ਮਿੱਠਾ ਕਰਵਾਕੇ ਓਹਨਾ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਚੰਗੇ ਨੰਬਰ ਪ੍ਰਾਪਤ ਕਰਨ ਲਈ ਕਾਮਨਾ ਕੀਤੀ।

Rate this post
Continue Reading
Advertisement

ਸਬੰਧਤ ਖ਼ਬਰਾਂ

Crime2 months ago

ਕਤਲ ਕੇਸ ‘ਚ ਲੋੜੀਂਦੇ ਦੋ ਮੁਲਜਮਾਂ ਕੋਲੋਂ ਬਰਾਮਦ ਹੋਇਆ ਕਰੋੜਾਂ ਰੁਪਏ ਮੁੱਲ ਦਾ ਚਿੱਟਾ

Post Views: 84 ਨਜਾਇਜ਼ ਅਸਲੇ ਤੇ ਕਰੇਟਾ ਕਾਰ ਸਣੇ ਚੜ੍ਹੇ ਕ੍ਰਾਈਮ ਬ੍ਰਾਂਚ ਟੀਮ ਦੇ ਹੱਥੇ ਲੁਧਿਆਣਾ 27 ਅਪ੍ਰੈਲ (ਪ੍ਰਭਜੋਤ ਸਿੰਘ...

Crime2 months ago

ਸਪੈਸ਼ਲ ਸੈੱਲ ਦੀ ਟੀਮ ਨੇ ਚੋਰੀਸ਼ੁਦਾ ਮੋਟਰਸਾਈਕਲਾ ਸਣੇ ਦੋ ਨੂੰ ਕੀਤਾ ਕਾਬੂ

Post Views: 56 ਫੜੇ ਗਏ ਦੋਸ਼ੀਆਂ ਪਾਸੋਂ 8 ਮੋਟਰ ਸਾਈਕਲ ਵੀ ਕੀਤੇ ਬਰਾਮਦ ਲੁਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ) ਲੁਧਿਆਣਾ ਕਮਿਸ਼ਨਰੇਟ...

Entertainment2 months ago

ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ

Post Views: 69 ਲੁਧਿਆਣਾ/ਦਿਵਿਆ ਸਵੇਰਾ ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ...

Patiala2 months ago

ਆਸਰਾ ਵਿਖੇ ਮਨਾਈ ਗਈ ਡਾ. ਬੀ. ਆਰ. ਅੰਬੇਦਕਰ ਜੈਯੰਤੀ

Post Views: 75 ਭਵਾਨੀਗੜ੍ਹ 15 ਅਪ੍ਰੈਲ (ਦਿਵਿਆ ਸਵੇਰਾ) ਆਸਰਾ ਕਾਲਜ ਜੋ ਕਿ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ਤੇ ਸਥਿਤ ਹੈ, ਵਿਖੇ ਡਾ....

Education3 months ago

ਸਰਕਾਰੀ ਸਕੂਲਾਂ ‘ਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ

Post Views: 84 ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਪੀ.ਟੀ.ਐਮ. ‘ਚ ਸ਼ਿਰਕਤ ਲੁਧਿਆਣਾ, (ਦਿਵਿਆ ਸਵੇਰਾ) – ਪੰਜਾਬ...

Crime1 year ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 729 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime1 year ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 530 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime1 year ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 498 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime1 year ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 1,100 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Hoshiarpur1 year ago

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Post Views: 508 ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ ਹੁਸ਼ਿਆਰਪੁਰ...

Trending

You cannot copy content of this page

error: Content is protected !!