Religious
ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
ਮਹਿਤਾ ਚੌਕ 25 ਅਪ੍ਰੈਲ – ਦਿਵਿਆ ਸਵੇਰਾ
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੁਖਦਾਈ, ਅਫ਼ਸੋਸ ਜਨਕ ਅਤੇ ਨਾ ਸਹਿਣਯੋਗ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਇਕ ਵਿਅਕਤੀ ਵੱਲੋਂ ਬੂਟਾਂ ਸਮੇਤ ਜਬਰੀ ਜੰਗਲਾ ਟੱਪ ਕੇ ਅੰਦਰ ਦਾਖਲ ਹੋ ਕੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਕੀਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ।
ਉਨ੍ਹਾਂ ਕਿਹਾ ਇਸ ਦੁਖਦਾਈ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ । ਸਾਰਾ ਸਿੱਖ ਪੰਥ ਸਦਮੇ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੋਚੀ ਸਮਝੀ ਘਟਨਾ ਹੈ। ਪਿਛਲੇ ਸਮੇਂ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅਤੇ ਜਿਹੜਾ ਵੀ ਵਿਅਕਤੀ ਬੇਅਦਬੀ ਕਰਦਾ ਫੜਿਆ ਜਾਂਦਾ ਹੈ, ਉਸ ਨੂੰ ਪਾਗਲ ਜਾਂ ਫਿਰ ਦਿਮਾਗ਼ੀ ਰੋਗੀ ਹੀ ਕਹਿਆ ਜਾਣਾ ਕਿਸੇ ਏਜੰਸੀਆਂ ਦਾ ਹੀ ਕੰਮ ਹੈ। ਜੇ ਇਹ ਵਿਅਕਤੀ ਵਾਕਿਆ ਹੀ ਰੋਗੀ ਹੁੰਦੇ ਤਾਂ ਇਹ ਵੀ ਕਿਸੇ ਹੋਰ ਦਾ ਵੀ ਨੁਕਸਾਨ ਕਰਦੇ ਪਰ ਐਸਾ ਕਿਸੇ ਵੀ ਘਟਨਾ ਵਿਚ ਦੇਖਣ ਨੂੰ ਨਹੀਂ ਮਿਲਿਆ । ਇਸ ਲਈ ਇਹ ਸਾਰੀਆਂ ਬੇਅਦਬੀਆਂ ਏਜੰਸੀਆਂ ਦੀ ਡੂੰਘੀ ਚਾਲ ਨੂੰ ਹੀ ਦਰਸਾਉਂਦੀਆਂ ਹਨ ਅਤੇ ਹੁਣ ਤੱਕ ਇਹਨਾਂ ਘਟਨਾਵਾਂ ਦੇ ਪਿੱਛੇ ਚੱਲ ਰਹੇ ਮਾਸਟਰ ਮਾਂਈਡ ਪੁਲਿਸ ਤੇ ਸਰਕਾਰ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ ।ਇਹ ਬਹੁਤ ਚਿੰਤਾ ਤੇ ਦੁੱਖ ਦਾ ਕਾਰਨ ਹੈ । ਇਸ ਲਈ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਸਮੁੱਚੀ ਤੇ ਡੂੰਘਾਈ ਪੱਧਰ ਤੇ ਜਾਂਚ ਤੇ ਛਾਣ ਬੀਨ ਹੋਣੀ ਲਾਜ਼ਮੀ ਹੈ। ਅਤੇ ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਕੇ ਇਸ ਘਟਨਾ ਦੇ ਪਿੱਛੇ ਜਿਹੜੇ ਵੀ ਪਾਪੀ ਵਿਅਕਤੀ ਹਨ, ਉਨ੍ਹਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਇਹਨਾਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ ।
Ludhiana - Khanna
5 ਰੋਜਾ਼ ਧਾਰਮਿਕ ਸਮਾਗਮ 8 ਤੋਂ 12 ਤੱਕ ਆਯੋਜਿਤ ਕੀਤਾ ਜਾਵੇਗਾ – ਪ੍ਰਧਾਨ ਬਲਬੀਰ ਸਿੰਘ
ਸੰਤ ਭਗਤ ਸਿੰਘ ਢੱਕੀ ਸਾਹਿਬ ਖਾਸੀ ਕਲਾਂਂ ਅਤੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ
ਲੁਧਿਆਣਾ , 4 ਜੁਲਾਈ (ਡਾ ਤਰਲੋਚਨ)
ਸਤਿਗੁਰੂ ਕਬੀਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ 5 ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ , ਲੁਹਾਰਾ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਨੇ ਦੱਸਿਆ ਕਿ 8 ਜੁਲਾਈ ਦਿਨ ਸ਼ਨੀਵਾਰ ਤੋਂ 12 ਜੁਲਾਈ ਦਿਨ ਬੁੱਧਵਾਰ ਤੱਕ ਸ੍ਰੀਮਾਨ ਸੰਤ ਬਾਬਾ ਭਗਤ ਸਿੰਘ ਢੱਕੀ ਸਾਹਿਬ ਖਾਸੀ ਕਲਾਂ ਅਤੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਵਲੋਂ ਰੋਜ਼ਾਨਾ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਸਤਿਗੁਰੂ ਕਬੀਰ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਉਣਗੇ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਜ਼ੋਰਾਂ ਸੋ਼ਰਾਂ ਨਾਲ ਚੱਲ ਰਹੀਆਂ ਹਨ । ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ ਸਿਰ ਪਹੁੰਚ ਕੇ ਧਾਰਮਿਕ ਸਮਾਗਮ ਦਾ ਲਾਹਾ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲਾ ਕਰਨ । ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਇਸ ਮੌਕੇ ਬੁਲੰਦ ਸਿੰਘ , ਨਿਰਮਲ ਸਿੰਘ , ਸੁਰਜੀਤ ਸਿੰਘ , ਨਛੱਤਰ ਸਿੰਘ , ਵੀਰਪਾਲ ਸਿੰਘ , ਗੁਰਜੰਟ ਸਿੰਘ ਲਾਡੀ , ਜਗਦੀਪ ਸਿੰਘ ਜੱਗੀ , ਕਰਮਜੀਤ ਸਿੰਘ , ਗੁਲਜ਼ਾਰ ਸਿੰਘ , ਸਵਰਨ ਸਿੰਘ ਸ਼ੰਮੀ , ਜਗਜੀਤ ਸਿੰਘ , ਭੁਪਿੰਦਰ ਸਿੰਘ , ਤਰਸੇਮ ਸਿੰਘ , ਸਾਬਕਾ ਪ੍ਰਧਾਨ ਜੋਰਾ ਸਿੰਘ , ਅਵਤਾਰ ਸਿੰਘ , ਹਰਜਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ ।
Ludhiana - Khanna
ਜਲਾਲਦੀਵਾਲ (ਰਾਏਕੋਟ) ਵਿੱਚ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੇਡੀਅਮ ਬਣਾਵਾਂਗੇ : ਕੁਲਦੀਪ ਸਿੰਘ ਧਾਲੀਵਾਲ
ਜਲਾਲਦੀਵਾਲ (ਰਾਏਕੋਟ) ਵਿੱਚ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੇਡੀਅਮ ਬਣਾਵਾਂਗੇ : ਕੁਲਦੀਪ ਸਿੰਘ ਧਾਲੀਵਾਲ
ਮਹਾਨ ਸੁਤੰਤਰਤਾ ਸੰਗਰਾਮੀ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਉਸਾਰਿਆ ਜਾਵੇਗਾ ਖੇਡ ਸਟੇਡੀਅਮ
ਗਦਰੀ ਬਾਬਾ ਦੁੱਲਾ ਸਿੰਘ:- ਲੁਧਿਆਣਾ /ਸੋਨੀਆਂ
ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤਾਂ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਜਲਾਲਦੀਵਾਲ ਦੇ ਸਰਪੰਚ ਸ ਜਗਜੀਤ ਸਿੰਘ ਧਾਲੀਵਾਲ ਨਾਲ ਟੈਲੀਫੋਨ ਤੇ ਦੋ ਦਿਨ ਪਹਿਲਾਂ ਪਿੰਡ ਦੀਆਂ ਖੇਡਾਂ ਵਿੱਚ ਉਚੇਰੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਸੁਨੇਹਾ ਦਿੱਤਾ ਸੀ ਕਿ ਉਹ ਪੰਚਾਇਤੀ ਮਤਾ ਪਾ ਕੇ ਮੈਨੂੰ ਭੇਜਣ, ਪੰਜਾਬ ਸਰਕਾਰ ਇਸ ਪਿੰਡ ਦੇ ਮਹਾਨ ਸੁਤੰਤਰਤਾ ਸੰਗਰਾਮੀ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੈਡੀਅਮ ਉਸਾਰੇਗੀ।
ਪੰਚਾਇਤ ਨੇ ਅੱਜ ਪੀ ਏ ਯੂ ਲੁਧਿਆਣਾ ਦੌਰੇ ਤੇ ਆਏ ਮੰਤਰੀ ਜੀ ਨੂੰ ਡਾ.ਹਰਮਿੰਦਰ ਸਿੰਘ ਸਿੱਧੂ ਰਾਹੀਂ ਮਤਾ ਸੌਂਪ ਦਿੱਤਾ। ਮੰਤਰੀ ਜੀ ਨੇ ਕਿਹਾ ਕਿ ਇਸ ਮਤੇ ਉੱਪਰ ਅਗਲੇਰੀ ਕਾਰਵਾਈ ਤੁਰੰਤ ਆਰੰਭ ਹੋ ਜਾਵੇਗੀ। (more…)
Ludhiana - Khanna
ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਵੱਲੋਂ ਫਤਿਹ ਮਾਰਚ ਦਾ ਕੀਤਾ ਗਿਆ ਸਵਾਗਤ
ਲੁਧਿਆਣਾ 27 ਅਪ੍ਰੈਲ (ਮਨਦੀਪ)
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾਂ ਜਨਮ ਦਿਵਸ ਦੇ ਸਬੰਧ ਵਿੱਚ ਆਯੋਜਿਤ ਕੀਤੇ ਗਏ ਫਤਿਹ ਮਾਰਚ ਦਾ ਹਲਕਾ ਆਤਮ ਨਗਰ ਵਿਖੇ ਗਿੱਲ ਨਹਿਰ ਉੱਪਰ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਫਤਿਹ ਮਾਰਚ ਦਾ ਸਵਾਗਤ ਕੀਤਾ। ਇਸ ਮੌਕੇ ਤੇ ਫਤਿਹ ਮਾਰਚ ਵਿੱਚ ਸ਼ਾਮਿਲ ਸੰਗਤਾਂ ਲਈ ਚਾਹ, ਪਕੌੜੇ ਅਤੇ ਫਰੂਟ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਗਿੱਲ ਨਹਿਰ ਉੱਪਰ ਪਹੁੰਚਣ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਸੰਗਤਾਂ ਉੱਪਰ ਫੁੱਲਾ ਦੀ ਵਰਖਾ ਕੀਤੀ ਅਤੇ ਪੰਜਾ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਮਾਸਟਰ ਹਰੀ ਸਿੰਘ, ਰਾਜ ਕੁਮਾਰ ਅਗਰਵਾਲ, ਜਸਬੀਰ ਸਿੰਘ ਜੱਸਲ, ਪ੍ਰਦੀਪ ਅਪੂ, ਗੁਰਦਰਸ਼ਨ ਸਿੰਘ ਧਮੀਜਾ ਸ਼ਮਸ਼ੇਰ ਗਰੇਵਾਲ, ਸ਼ਿਗਾਰਾ ਸਿੰਘ ਦਾਦ, ਜਸਮੀਤ ਸਿੰਘ ਕੋਹਲੀ, ਜਤਿੰਦਰ ਸੇਵਕ, ਮੰਗਲ ਰਾਮ ਬਾਲੀ, ਦਲਜੀਤ ਸਿੰਘ ਟੀਟੂ, ਦਵਿੰਦਰ ਸਿੰਘ, ਮੋਹਨ ਸ਼ਰਮਾ, ਚਰਨਪ੍ਰੀਤ ਸਿੰਘ ਲਾਂਬਾ ਵੀ ਮੌਜੂਦ ਸਨ।
- Ludhiana - Khanna2 years ago
ਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
- Amritsar2 years ago
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
- Agriculure2 years ago
ਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
- Crime9 months ago
ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
- Health2 years ago
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
- Amritsar2 years ago
ਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
- Lifestyle2 years ago
ਲੁਧਿਆਣਾ ਸ਼ਹਿਰ ਦੇ ਟ੍ਰੈਫ਼ਿਕ ਜ਼ੋਨ-ਇੰਚਾਰਜ਼ ਅਸ਼ੋਕ ਚੌਹਾਨ ਨੇ ਦੇਸ਼ਾਂ-ਵਿਦੇਸ਼ਾਂ ਤੱਕ ਪੱਟੀਆਂ ਧੁੰਮਾਂ
- Punjab Halchal1 year ago
ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸਾਸ਼ਨ ਵਿੱਚ ਵੱਡਾ ਫੇਰਬਦਲ, ਸੂਬੇ ਭਰ ਦੇ 17 ਉੱਚ ਅਧਿਕਾਰੀਆ ਦੇ ਕੀਤੇ ਗਏ ਤਬਾਦਲੇ