Politics
ਨੰਗਲ ਭਾਖੜਾ ਮਜ਼ਦੂਰ ਸੰਗ ਇੰਟਕ ਦੀ ਜਿੱਤੀ ਚੋਣ, ਬਣੇ ਪ੍ਧਾਨ ਸਤਨਾਮ ਸਿੰਘ ਲਾਦੀ

ਕਾਠਗੜ੍ਹ 27 ਅਪ੍ਰੈਲ (ਦਿਵਿਆ ਸਵੇਰਾ)
ਨੰਗਲ ਭਾਖੜਾ ਮਜਦੂਰ ਸੰਗ ਇੰਟਕ ਦੀ ਚੋਣ ਜਿੱਤੀ ਬਣੇ ਪ੍ਧਾਨ ਸਤਨਾਮ ਸਿੰਘ ਲਾਦੀ ਨੂੰ ਲੱਖ ਲੱਖ ਵਧਾਈਆਂ ਸਤਨਾਮ ਸਿੰਘ ਲਾਦੀ ਦਾ ਪਿੱਛਲਾ ਪਿੰਡ ਥੋਪੀਆਂ ਹੈ ਜੋ ਬਲਾਚੌਰ ਤਹਿਸੀਲ ਵਿੱਚ ਹੈ ਵੀਰ ਸਤਨਾਮ ਸਿੰਘ ਨੇ ਜਿੱਥੇ ਅਪਣੇ ਪਿੰਡ ਦਾ ਨਾਮ ਰੋਸਨ ਕੀਤਾ ਉੱਥੇ ਬਲਾਚੌਰ ਤਹਿਸੀਲ ਦਾ ਵੀ ਨਾਮ ਉੱਚਾ ਕੀਤਾ ਹੈ ਅਸੀਂ ਵਧਾਈਆਂ ਦਿੰਦੇ ਹਾ ਵੀਰ ਸਤਨਾਮ ਸਿੰਘ ਲਾਦੀ ਜੀ ਨੂੰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਜਿੰਨਾ ਦਿਨ ਰਾਤ ਮਿਹਨਤ ਨਾਲ ਇਹ ਚੋਣ ਜਿੱਤ ਪ੍ਰਾਪਤ ਕੀਤੀ ਹੈ ਵਧਾਈਆਂ ਦੇਣ ਵਾਲੇ ਪ੍ਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਸੰਜੀਵ ਸੋਨੂੰ ਤੇਲੁ ਰਾਮ ਸੁਖਦੇਵ ਬੋਬੀ ਗੁਰਦੀਪ ਘਈ ਹੰਸ ਰਾਜ ਸੱਤਪਾਲ ਸੰਧੂ ਦੋਲਤ ਰਾਮ ਸਰਪੰਚ ਦਲੀਪ ਚੰਦ ਦੇਵ ਰਾਜ ਭੋਲੇਵਾਲ ਪੋਲਾ ਰਾਮ ਟੌਂਸਾ ਰਵੀ ਸੰਕਰ ਇਨ੍ਹਾਂ ਸਭ ਨੇ ਖੁਸ਼ੀ ਮਨਾਈ ਹੈ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਅੱਗੇ ਵੀ ਮਜਦੂਰਾਂ ਦੀਆਂ ਸਾਰੀਆਂ ਸਮਸਿਆ ਪਹਿਲ ਦੇ ਅਧਾਰ ਤੇ ਹੱਲ ਕਰਨ ਗੇ
Ludhiana - Khanna
ਆਪ ਸਰਕਾਰ ਗਰੀਬ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਦਾ ਖਮਿਆਜ਼਼ਾ ਅਗਾਮੀ ਨਗਰ ਨਿਗਮ ਚੋਣਾਂ ‘ਚ ਭੁਗਤੇਗੀ – ਨਵੀਨ ਸਿੰਘੀ

ਲੁਧਿਆਣਾ , 12 ਜੁਲਾਈ (ਡਾ ਤਰਲੋਚਨ)
ਭਾਰਤੀਯ ਜਨਤਾ ਪਾਰਟੀ , ਸ਼ਿਮਲਾਪੁਰੀ ਮੰਡਲ ਦੇ ਵਾਈਸ ਪ੍ਰਧਾਨ ਨਵੀਨ ਸਿੰਘੀ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਆਪ ਸਰਕਾਰ ਨੂੰ ਗਰੀਬ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਦਾ ਖਮਿਆਜ਼ਾ ਅਗਾਮੀ ਨਗਰ ਨਿਗਮ ਚੋਣਾਂ ‘ਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਗਰੀਬ ਲੋਕਾਂ ਲਈ ਲੋਕ ਭਲਾਈ ਸਕੀਮਾਂ ਬਣਾ ਕੇ ਉਹਨਾਂ ਨੂੰ ਫਾਇਦਾ ਪਹੁੰਚਾਉਣਾ ਚਾਹੀਦਾ ਸੀ ਪਰ ਸਰਕਾਰ ਨੇ ਉਹਨਾਂ ਨੂੰ ਫਾਇਦਾ ਦੇਣ ਦੀ ਬਜਾਏ ਉਹਨਾਂ ਨੂੰ ਭੁੱਖਿਆਂ ਮਰਨ ਲਈ ਮਜ਼ਬੂਰ ਕਰ ਦਿੱਤਾ ਹੈ। ਸ੍ਰੀ ਸਿੰਘੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਲੋਕਾਂਂ ਨਾਲ ਬਹੁਤ ਵੱਡੇ – ਵੱਡੇ ਵਾਅਦੇ ਕੀਤੇ ਗਏ ਸਨ ਪਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਹਨਾਂ ਨੂੰ ਠੰਡੇ ਬਸਤੇ ਵਿੱਚ ਹੀ ਬੰਦ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ 1000 ਰੁਪਏ ਪ੍ਰਤੀ ਮਹੀਨਾ ਪ੍ਰਤੀ ਮਹਿਲਾ ਨੂੰ ਦੇਣ ਦੀ ਗਰੰਟੀ ਵੱਲ ਤੱਕ ਰਹੀਆਂ ਹਨ ਜੋ ਅਜੇ ਤੱਕ ਭਗਵੰਤ ਮਾਨ ਸਰਕਾਰ ਵੱਲੋਂ ਲਾਗੂ ਨਹੀਂ ਕੀਤੀ ਗਈ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਸਾਲ ਬਾਅਦ ਹੀ ਲੋਕਾਂ ਦੇ ਮਨਾਂ ਵਿੱਚੋਂ ਉੱਤਰ ਚੁੱਕੀ ਹੈ।
ਫਾਈਲ ਫੋਟੋ : ਨਵੀਨ ਸਿੰਘੀ
Ludhiana - Khanna
ਹੈਪੀ ਲਾਲੀ ਬਣੇ ਲੁਧਿਆਣਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ

ਲੁਧਿਆਣਾ 11 ਜੁਲਾਈ (ਮਨਦੀਪ ਸਿੰਘ)
ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ‘ਚ ਲੁਧਿਆਣਾ ਸ਼ਹਿਰ ਦੇ ਯੂਥ ਨੇਤਾ ਹੈਪੀ ਲਾਲੀ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣ ਗਏ ਹਨ। 10933 ਵੋਟਾਂ ਲੈ ਕੇ ਜੇਤੂ ਰਹੇ ਹੈਪੀ ਲਾਲੀ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਯੂਥ ਵਰਕਰਾਂ ਨੇ ਜਿੱਤ ਦੀ ਖੁਸ਼ੀ ‘ਚ ਲੱਡੂ ਵੰਡੇ ਅਤੇ ਢੋਲ ਦੀ ਥਾਪ ‘ਤੇ ਭੰਗੜੇ ਵੀ ਪਾਏ।
ਹੈਪੀ ਲਾਲੀ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਚੋਣਾਂ ਜ਼ਰੀਏ ਪ੍ਰਧਾਨ ਬਣਨ ਦਾ ਮੌਕਾ ਦਿੱਤਾ ਹੈ, ਜਿਸ ਦੇ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ ਅਤੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਮਿਲੀ ਹੈ, ਉਹ ਤਨਦੇਹੀ ਨਾਲ ਉਸ ਨੂੰ ਨਿਭਾਉਣਗੇ।
ਲੁਧਿਆਣਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਜੁਆਇੰਟ ਸਕੱਤਰ ਯੋਗੇਸ਼ ਹਾਂਡਾ ਸਮੇਤ ਕਈ ਸੀਨੀਅਰ ਕਾਂਗਰਸੀਆਂ ਨੇ ਹੈਪੀ ਲਾਲੀ ਨੂੰ ਵਧਾਈ ਦਿੱਤੀ। ਉੱਥੇ ਹੀ ਹਲਕਾ ਸੈਂਟਰਲ ਤੋਂ ਅੰਬਰ ਪਾਰਤੀ, ਹਲਕਾ ਨਾਰਥ ਤੋਂ ਰੇਸ਼ਮ ਸਿੰਘ ਨੱਤ, ਹਲਕਾ ਵੈਸਟ ਤੋਂ ਅਰੁਣ ਕੁਮਾਰ, ਹਲਕਾ ਸਾਊਥ ਤੋਂ ਵਿਕਾਸ ਕੁਮਾਰ, ਹਲਕਾ ਪੂਰਬੀ ਤੋਂ ਤਨਿਸ਼ ਆਹੂਜਾ, ਹਲਕਾ ਆਤਮ ਨਗਰ ਤੋਂ ਰੋਹਨ ਲਾਲਕਾ ਨੇ ਜਿੱਤ ਹਾਸਲ ਕੀਤੀ।
Ludhiana - Khanna
ਸੂਬੇ ਅੰਦਰ ਲੱਗ ਰਹੇ ਲੰਬੇ – ਲੰਬੇ ਬਿਜਲੀ ਕੱਟਾਂ ਤੋਂ ਲੋਕ ਡਾਢੇ ਪ੍ਰੇਸ਼ਾਨ – ਹਰਵਿੰਦਰ ਕਲੇਰ

ਲੁਧਿਆਣਾ , 4 ਜੁਲਾਈ (ਡਾ ਤਰਲੋਚਨ)
ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ , ਜਦੋਂ ਬਿਜਲੀ ਨਾ ਹੋਵੇ । ਆਮ ਆਦਮੀ ਪਾਰਟੀ ਵੱਲੋ ਚੋਣਾਂ ਸਮੇਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ , ਭਾਵੇਂ ਉਸ ਵਾਅਦੇ ਨੂੰ ਕਿਸੇ ਹੱਦ ਤੱਕ ਬੂਰ ਜ਼ਰੂਰ ਪਿਆ ਹੈ , ਪਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਦੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ । ਭਗਵੰਤ ਮਾਨ ਸਰਕਾਰ ਵੱਲੋਂ ਜੇਕਰ ਆਪਣਾ ਧਿਆਨ ਇਸ਼ਤਿਹਾਰਾਂ ਤੇ ਪੈਸੇ ਖਰਾਬ ਕਰਨ ਦੀ ਬਜਾਏ ਸੂਬੇ ਅੰਦਰ ਬਿਜਲੀ ਦੀ ਸਪਲਾਈ ਨੂੰ ਪੂਰਾ ਕਰਨ ਵਿੱਚ ਲਗਾਇਆ ਹੁੰਦਾ ਤਾਂ ਅੱਜ ਲੋਕਾਂ ਨੂੰ ਗਰਮੀ ‘ਚ ਬਿਜਲੀ ਦੇ ਲੱਗ ਰਹੇ ਲੰਬੇ – ਲੰਬੇ ਕੱਟਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ । ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਵਾਰਡ ਨੰ : 36 ਤੋਂ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਇੱਕ ਪ੍ਰੈੱਸ ਨੋਟ ਰਾਹੀਂ ਕੀਤਾ । ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਬਿਜਲੀ ਦੇ ਲੰਬੇ – ਲੰਬੇ ਕੱਟ ਲੱਗ ਰਹੇ ਹਨ । ਉਸ ਨਾਲ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ. ਕਲੇਰ ਨੇ ਕਿਹਾ ਕਿ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਜਦੋਂ ਆਪਣੇ ਕੰਮਕਾਜ ਤੋਂ ਛੁੱਟੀ ਕਰਕੇ ਘਰਾਂ ਨੂੰ ਪਰਤਦੇ ਹਨ ਤਾਂ ਉਸ ਸਮੇਂ ਘਰਾਂ ਦੀ ਬੱਤੀ ਵੀ ਗੁੱਲ ਹੁੰਦੀ ਹੈ ਅਤੇ ਇੰਨਵਰਟਰ ਵੀ ਜਵਾਬ ਦੇ ਜਾਂਦੇ ਹਨ । ਜਿਸ ਕਾਰਨ ਉਨ੍ਹਾਂ ਨੂੰ ਸਵੇਰੇ ਕੰਮਾਂ ਤੇ ਜਾਣਾ ਵੀ ਬਹੁਤ ਔਖਾ ਹੁੰਦਾ ਹੈ । ਸ . ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਵਾ ‘ਚ ਕੀਤੇ ਵਾਅਦਿਆਂ ਦਾ ਅੱਜ ਸੂਬੇ ਦੇ ਲੋਕਾਂ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ।
Crime2 years agoਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ
Ludhiana - Khanna3 years agoਗਲੀ ‘ਚ ਖੇਡ ਰਹੇ ਬੱਚੇ ਨੂੰ ਥਾਰ ਚਾਲਕ ਨੇ ਕੁਚਲਿਆ
Amritsar3 years agoਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
Agriculure3 years agoਟੁੱਟੇ ਜਾਂ ਬਦਰੰਗ ਦਾਣੇ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ
Health3 years agoਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
Religious3 years agoਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਬਰਦਾਸ਼ਤ ਤੋਂ ਬਾਹਰ : ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
Amritsar3 years agoਗੰਨ ਪੁਆਇੰਟ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
Education3 years agoਸਾਈਂ ਪਬਲਿਕ ਸਕੂਲ ਵਿਖੇ ਦਯਾਨੰਦ ਮੈਡੀਕਲ ਕਾਲਜ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਦਾ ਕੀਤਾ ਗਿਆ ਆਯੋਜਨ






















