Connect with us

Amritsar

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ

Published

on

ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਕਰੋ ਗੁਰੇਜ਼

ਸ੍ਰੀ ਅੰਮ੍ਰਿਤਸਰ ਸਾਹਿਬ 18 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਵੱਧਦਾ ਪਾਰਾ ਸਭ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਡਾਕਟਰਾਂ ਮੁਤਾਬਿਕ ਇਸ ਹਾਲਤ ਵਿੱਚ ਤੁਹਾਨੂੰ ਆਪਣਾ ਹੋਰ ਵੀ ਜਿਆਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਭੱਖਦੀ ਗਰਮੀ ਤੋਂ ਬਚਿਆਂ ਜਾ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਕਰਦਿਆਂ ਦੱਸਿਆ ਕਿ ਵੱਧ ਰਹੀ ਤਪਸ਼, ਲੂ ਤੋਂ ਬਚਣਾ ਚਾਹੀਦਾ ਹੈ ਅਤੇ ਵਧੇਰੇ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਵੱਧ ਰਹੀ ਤਪਸ਼ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਵੇਂ ਕਿ ਵੱਧ ਰਹੀ ਤਪਸ਼ ਤੋਂ ਬਚਣ ਲਈ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀ ਕੇ ਘਰੋਂ ਨਿਕਲਣਾ ਚਾਹੀਦਾ ਹੈ ਅਤੇ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਲੱਸੀ, ਪਾਣੀ, ਨਿੰਬੂ ਪਾਣੀ ਪੀ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਕੋਸ਼ਿਸ ਕਰੋ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ।
ਸ੍ਰੀ ਸੂਦਨ ਨੇ ਦੱਸਿਆ ਕਿ ਜੇਕਰ ਜ਼ਰੂਰਤ ਅਨੂਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ ਕਰੋ ਕਿ ਬੈਠਣ ਲਈ ਥਾਂ ਠੰਡੀ ਹੋਵੇ। ਉਨਾਂ ਕਿਹਾ ਕਿ ਜ਼ਿਆਦਾ ਪਾਣੀ ਦਾ ਸੇਵਨ ਕਰਨਾ ਪਰ ਕੋਲਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਲੂ ਤੋਂ ਬਚਣ ਲਈ ਖੁੱਲੇ ਅਤੇ ਪਤਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸ਼ਰਾਬ ਨੂੰ ਅਣਗੌਲਿਆਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਟੀਕ ਘੰਟੇ 11 ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਲੂ ਆਪਣੀ ਪੂਰੇ ਜੋਰਾਂ ਤੇ ਹੁੰਦੀ ਹੈ। ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੀਣ ਲਈ ਠੰਡਾ ਪਾਣੀ ਕਾਫੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਧਿਕਾਰੀਆਂ ਨੂੰ ਬੱਸਾਂ ਵਿੱਚ ਯਾਤਰੀਆਂ ਦੀ ਸਹੂਲਤ ਲਈ ਫਸਟ-ਏਡ ਬਾਕਸ ਅਤੇ ਪੀਣ ਵਾਲੇ ਪਾਣੀ ਦਾ ਇੰਤਜਾਮ ਰੱਖਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਰਹੀ ਤਪਸ਼ ਕਾਰਨ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਦੇਣ। ਉਨਾਂ ਨੇ ਦੱਸਿਆ ਕਿ ਲੂ ਦੇ ਲੱਛਣ ਜਿਵੇਂ ਕਿ ਚੱਕਰ ਆਉਣਾ, ਬਹੁਤ ਪਸੀਨਾ ਆਉਣਾ, ਥਕਾਨ ਹੋਣਾ, ਸਿਰ ਦਰਦ, ਉਲਟੀਆਂ, ਲਾਲ ਗਰਮ ਤੇ ਖੁਸ਼ਕ ਚੱਮੜੀ ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣਾ ਆਦਿ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

5/5 - (1 vote)
Continue Reading
Click to comment

Leave a Reply

Your email address will not be published. Required fields are marked *

Amritsar

ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਨੂੰ ਮਹਾਰਾਸ਼ਟਰ ਤੋਂ ਕੀਤਾ ਗ੍ਰਿਫਤਾਰ                

Published

on

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ )
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੋਨਿਹਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਅੰਭਿਮਨਿਊ ਰਾਣਾ ਏਡੀਸੀਪੀ-3 ਸਿਟੀ ਅੰਮ੍ਰਿਤਸਰ,  ਗੁਰਿੰਦਰਪਾਲ ਸਿੰਘ ਨਾਗਰਾ ਏਸੀਪੀ ਡਿਟੈਕਟੀਵ ਦੀ ਅਗਵਾਈ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ਼ ਸੀਆਈਏ ਸਟਾਫ਼ ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਸਮੇਤ ਟੀਮ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਪੁਲਿਸ ਟੀਮਾਂ ਵੱਲੋਂ ਖੂਫੀਆਂ ਇਤਲਾਹ ਤੇ ਮੁੱਕਦਮਾ ਨੰਬਰ 118 ਮਿਤੀ 22-5-2023 ਜੁਰਮ 307/34 IPC 25/54 / 59 ARMS ACT ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਗੈਗਸਟਰ ਜੱਗੂ ਭਗਵਾਨਪੂਰੀਆ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਪੁੱਤਰ ਈਸ਼ਵਰ ਸਿੰਘ ਵਾਸੀ ਪਿੰਡ ਖਰਹਰ ਪਾਨਾ ਜੀਸ਼ਨ ਕਲੋਨੀ, ਤਹਿਸੀਲ ਬਹਾਦੁਰਗੜ, ਜ਼ਿਲਾਂ ਝੱਜਰ ਹਰਿਆਣਾ ਹਾਲ ਵਾਸੀ ਪਿੰਡ ਰੋਹਤ ਜ਼ਿਲਾਂ ਸੋਨੀਪਤ, ਹਰਿਆਣਾ ਨੂੰ ਰਣਕਾਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋਂ ਮਿਤੀ 14-7-2023 ਨੂੰ ਮਹਾਂਰਸ਼ਟਰ ਪੁਲਿਸ ਨਾਲ ਸਾਂਝੇ ਉਪ੍ਰੇਸ਼ਨ ਦੋਰਾਨ ਗ੍ਰਿਫ਼ਤਾਰ ਕੀਤਾ ਗਿਆ।* ਜੋ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਉਕਤ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਮੁੱਕਦਮਾ ਹਜਾ ਵਿੱਚ ਪੁੱਛਗਿੱਛ ਕੀਤੀ ਜਾਂ ਰਹੀ ਹੈ। ਦੋਸ਼ੀ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਉਕਤ ਤੇ ਪਹਿਲਾ ਵੱਖ-ਵੱਖ ਮੁੱਕਦਮਿਆ ਵਿੱਚ ਹਰਿਆਣਾ ਦੀ ਜੇਲਾਂ ਅਤੇ ਤਿਹਾੜ ਜੇਲ, ਦਿੱਲੀ ਵਿੱਚ ਬੰਦ ਸੀ। ਜਿਸ ਦਰਮਿਆਨ ਇਸਦੀ ਵਾਕਫ਼ੀ ਨਾਮੀ ਗੈਗਸਟਰ ਜੱਗੂ ਭਗਵਾਨਪੂਰੀਆ ਨਾਲ ਹੋਈ ਸੀ।                      ਦੋਸ਼ੀ ਦੇ ਖਿਲਾਫ਼ ਹੇਠ ਲਿਖੇ ਮੁੱਕਦਮੇ ਦਰਜ ਹਨ:- 
 1. ਮੁੱਕਦਮਾ ਨੰਬਰ 639/2015 ਜੁਰਮ 307 IPC ਥਾਣਾ ਅਸੂਧਾ, ਝੱਜਰ, ਹਰਿਆਣਾ।
 2. ਮੁੱਕਦਮਾ ਨੰਬਰ 405 /2017 ਜੁਰਮ 392/34 IPC ਥਾਣਾ ਕਾਂਜਾਵਾਲਾ ਦਿੱਲੀ।
 3. ਮੁੱਕਦਮਾ ਨੰਬਰ 10 ਮਿਤੀ 9-1-2018 ਜੁਰਮ 307/34 IPC 25/54/59 ARMS ACT ਥਾਣਾ ਨੱਜਫਗੜ, ਦਿੱਲੀ।
 
 4. ਮੁੱਕਦਮਾ ਨੰਬਰ 40 /2018 ਜੁਰਮ 353/186 / 307 IPC ਥਾਣਾ ਅਸੂਧਾ, ਝੱਜਰ, ਹਰਿਆਣਾ।
Rate this post
Continue Reading

Amritsar

ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਹਥਿਆਰਾ ਸਮੇਤ ਯੂਪੀ ਮਥੂਰਾ ਤੋਂ ਗ੍ਰਿਫ਼ਤਾਰ

Published

on

ਅੰਮ੍ਰਿਤਸਰ 11 ਜੁਲਾਈ (ਰਣਜੀਤ ਸਿੰਘ ਮਸੌਣ)
ਨੋਨਿਹਾਲ ਸਿੰਘ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਗੁਰਿੰਦਰਪਾਲ ਸਿੰਘ ਨਾਗਰਾ ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼, ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਸਮੇਤ *ਪੁਲਿਸ ਟੀਮਾਂ ਵੱਲੋਂ ਸੂਚਨਾਂ ਮਿਲਣ ਤੇ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸਰਗਰਮ ਗੈਂਗ ਦੇ ਮੈਂਬਰ ਤੇ ਸ਼ੂਟਰ ਨੂੰ ਕੋਸੀ ਕਲਾਂ, ਜਿਲ੍ਹਾ ਮਥੁਰਾ, ਉਤਰ ਪ੍ਰਦੇਸ਼ ਤੋਂ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ। 
 ਇਸ ਸਬੰਧੀ ਪਹਿਲਾਂ ਹੀ ਥਾਣਾ ਮਕਬੂਲਪੁਰਾ ਵਿੱਖੇ ਮੁਦੱਈ ਮੁਕੱਦਮਾਂ ਰਵਨੀਤ ਸਿੰਘ ਉਰਫ਼ ਸੋਨੂੰ ਦੇ ਬਿਆਨਾਂ ਤੇ ਮੁਕੱਦਮਾਂ ਨੰਬਰ 118 ਮਿਤੀ 22-05-2023 ਜੁਰਮ 307,34 ਭ:ਦ:, 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ ਕਿ ਉਹ ਮਿਤੀ 21-05-2023 ਦੀ ਰਾਤ ਨੂੰ ਆਪਣੇ ਦੋਸਤਾਂ ਨਾਲ ਗੋਲਡਨ ਗੇਟ ਨਜ਼ਦੀਕ ਬਣੇ ਗਰੀਨ ਵੁੱਡ ਹੋਟਲ ਵਿੱਚ ਖਾਣਾ ਖਾਣ ਵਾਸਤੇ ਗਏ ਸੀ ਤੇ ਜਦੋ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਉੱਪਰ ਪਿਸਤੋਲਾ ਨਾਲ ਮਾਰ ਦੇਣ ਦੀ ਨਿਯਤ ਨਾਲ ਗੋਲੀਆ ਚਲਾ ਕੇ ਹਮਲਾ ਕੀਤਾ ਗਿਆ ਸੀ। ਜਿਸ ਸਬੰਧੀ ਦੋਰਾਨੇ ਤਫ਼ਤੀਸ ਪੁਲਿਸ ਟੀਮਾਂ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਹੇਠ ਲਿਖੇ ਮੈਂਬਰ/ਸ਼ੂਟਰਾਂ ਨੂੰ ਮਿਤੀ 28-5-2023 ਨੂੰ ਕਟੜਾ ਜੰਮੂ/ਕਸ਼ਮੀਰ ਤੋਂ ਕਾਬੂ ਕਰਕੇ ਮੁੱਕਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ:-
1. ਕੁਨਾਲ ਮਹਾਜਨ ਉਰਫ਼ ਕੇਸ਼ਵ ਮਹਾਜਨ ਪੁੱਤਰ ਰਕੇਸ਼ ਮਹਾਜਨ ਵਾਸੀ ਮਕਾਨ ਨੰਬਰ 102, ਸ਼ਿਵਾਲਾ ਭਾਈਆ ਥਾਣਾ ਏ-ਡਵੀਜਨ ਅੰਮ੍ਰਿਤਸਰ। (ਗ੍ਰਿਫਤਾਰ 28-05-2023)
2. ਭੁਪਿੰਦਰ ਸਿੰਘ ਉਰਫ਼ ਲਾਡੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 2518 ਗਲੀ ਨੰਬਰ 5, ਸ਼ਰੀਫਪੁਰਾ ਅੰਮ੍ਰਿਤਸਰ। (ਗ੍ਰਿਫ਼ਤਾਰ 28-05-2023)
ਦੋਰਾਨੇ ਤਫਤੀਸ਼ ਇਸ ਮੁੱਕਦਮੇ ਵਿੱਚ ਇਸ ਗਿਰੋਹ ਦੇ ਹੇਠ ਲਿਖੇ ਤਿੰਨ ਹੋਰ ਮੈਬਰਾਂ ਵੀ ਗ੍ਰਿਫ਼ਤਾਰ ਕੀਤੇ ਗਏ ਸਨ :
1)  ਅਜੀਤ ਕੁਮਾਰ ਉਰਫ਼ ਚੋੜਾ ਪੁੱਤਰ ਤੇਜਪਾਲ ਸਿੰਘ ਵਾਸੀ ਸਰਕਾਰੀ ਕਵਾਟਰ ਮਾਡਲ ਟਾਊਨ, ਥਾਣਾ ਸਿਵਲ ਲਾਈਨ, ਬਟਾਲਾ, ਜ਼ਿਲਾ ਗੁਰਦਾਸਪੁਰ (ਗ੍ਰਿਫ਼ਤਾਰ 30-5-2023)
2) ਪ੍ਰਮੁੱਖ ਸੂਤਰਧਾਰ ਦੋਸ਼ੀ ਸਿਮਰਜੀਤ ਸਿੰਘ ਉਰਫ਼ ਜੁਝਾਰ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਮਾਧੋਪੁਰ ਪੀਲੀਭੀਲ, (ਉਤਰਪ੍ਰਦੇਸ਼) (ਗ੍ਰਿਫ਼ਤਾਰ 01-06-2023)
3) ਸੂਰਜ ਉਰਫ਼ ਹੈਪੀ ਪੁੱਤਰ ਚਰਨਜੀਤ ਸਿੰਘ ਵਾਸੀ ਮਕਾਨ ਨੰਬਰ 281 ਕਪੂਰੀ ਗੇਟ ਮਜਮਾਂ ਮੁਹੱਲਾ, ਬਟਾਲਾ, ਜ਼ਿਲਾਂ ਗੁਰਦਾਸਪੁਰ (ਗ੍ਰਿਫ਼ਤਾਰ 02-06-2023)
ਹੁਣ ਮੁਕੱਦਮਾਂ ਦੀ ਤਫ਼ਤੀਸ਼ ਦੌਰਾਨ ਮਿਤੀ 8-07-2023 ਨੂੰ ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਕੋਸੀ ਕਲਾਂ, ਮਥੂਰਾ, ਉਤਰਪ੍ਰਦੇਸ਼ ਰੇਡ ਕੀਤੀ ਗਈ ਅਤੇ ਇਸ ਗੈਗ ਦੇ ਮੇਨ ਸ਼ੂਟਰਾਂ ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੁਖਚੈਨ ਨੂੰ ਉਸਦੇ 2 ਹੋਰ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1.ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੂਖਚੈਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜ਼ੀ ਕੋਟ, ਜ਼ਿਲਾਂ ਤਰਨਤਾਰਨ। (ਗ੍ਰਿਫ਼ਤਾਰ 8-7-2023)
2. ਅਭਿਸ਼ੇਕ ਮਹਾਜਨ ਪੁੱਤਰ ਰਮਨ ਮਹਾਜਨ ਵਾਸੀ ਦੀਨਾਨਗਰ, ਹਾਲ ਗਲੀ ਨੰਬਰ 1, ਨਜ਼ਦੀਕ ਪਾਇਲ ਮੈਡੀਕਲ ਸਟੋਰ, ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ। (ਗ੍ਰਿਫ਼ਤਾਰ 8-7-2023)
3. ਸੋਨੂੰ ਗੋਸਵਾਮੀ ਪੁੱਤਰ ਘਣਸ਼ਾਮ ਗੋਸਵਾਮੀ ਵਾਸੀ ਨੰਦਗਾਊ ਗੋਸਾਂਈ ਮੁਹੱਲਾ ਮਥੂਰਾ, ਸੰਤ ਨਿਵਾਸ ਕਮਰਾ ਨੰਬਰ 3, ਦੁਰਗਿਆਣਾ ਮੰਦਿਰ ਉੱਤਰਪ੍ਰਦੇਸ਼। (ਗ੍ਰਿਫ਼ਤਾਰ 8-7-2023)
 ਬ੍ਰਾਮਦਗੀ:- 1. ਇੱਕ ਪਿਸਟਲ 9 MM ਸਮੇਤ ਮੈਗਜ਼ੀਨ ਅਤੇ ਰੋਦ,
 2. ਇੱਕ ਪਿਸਟਲ 30 ਬੋਰ ਸਮੇਤ ਮੈਗਜੀਨ ਅਤੇ ਰੋਦ
 3. ਇੱਕ ਮੋਟਰਸਾਇਕਲ,
 4. ਇੱਕ ਜੈਮਰ ਸਮੇਤ ਐਡਾਪਟਰ
 5. ਮੋਬਾਇਲ ਫ਼ੋਨ
ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਜੱਗੂ ਭਗਵਾਨਪੂਰੀਆ ਦੇ 2 ਖਾਸ ਗੈਂਗ ਮੈਂਬਰ ਰੀਤਿਕ ਰੇਲੀ ਪੁੱਤਰ ਰਕੇਸ਼ ਕੁਮਾਰ ਵਾਸੀ ਮਕਾਨ ਨੰਬਰ 2, ਗਲੀ ਨੰਬਰ 2, ਸ਼ਰੀਫਪੁਰਾ, ਥਾਣਾ ਏ-ਡਵੀਜਨ ਅੰਮ੍ਰਿਤਸਰ ਅਤੇ ਅੰਕੁਸ਼ ਕੁਮਾਰ ਉਰਫ਼ ਬ੍ਰਾਹਮਣ ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਬਾਲਤੀ ਵਾਲਾ ਮੁਹੱਲਾ ਹਾਲ ਵਾਸੀ ਮਕਾਨ ਨੰਬਰ 1793, ਸੁਭਾਸ਼ ਰੋਡ ਨੇੜੇ ਰੇਲਵੇ ਰੋਡ ਛੇਹਾਰਟਾ, ਅੰਮ੍ਰਿਤਸਰ ਇਸ ਸਮੇਂ ਆਸਟ੍ਰੇਲੀਆ ਵਿੱਖੇ ਰਹਿ ਰਹੇ ਹਨ ਅਤੇ ਗੈਗ ਮੈਬਰਾਂ ਨੂੰ ਲੋੜੀਂਦੀ ਮਾਲੀ ਸਹਾਇਤਾਂ, ਹਥਿਆਰ, ਵਹੀਕਲਾ ਅਤੇ ਫ਼ਰਾਰ ਹੋਣ ਸਮੇਂ ਪਨਾਂਹ ਮੁਹੱਈਆ ਕਰਵਾਉਂਦੇ ਹਨ।
ਅੰਕੂਸ਼ ਕੁਮਾਰ ਉਰਫ਼ ਬ੍ਰਾਹਮਣ ਅਤੇ ਰੀਤਿਕ ਰੇਲੀ ਹੋਰ ਵੀ ਵੱਖ-ਵੱਖ ਥਾਣਿਆ ਵਿੱਚ ਦਰਜ਼ ਹੋਏ ਮੁਕੱਦਮਿਆਂ ਵਿੱਚ ਲੋੜੀਂਦੇ ਹਨ। *ਰੀਤਿਕ ਰੇਲੀ ਉਕਤ ਦੇ ਨਾਬਾਲਗ ਭਰਾ ਨੂੰ ਵੀ ਮਿਤੀ 8-7-2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।* ਗ੍ਰਿਫ਼ਤਾਰ ਦੋਸ਼ੀਆ ਪਾਸੋਂ ਇੱਕ ਜੈਮਰ ਸਮੇਤ ਐਡਾਪਟਰ ਵੀ ਬ੍ਰਾਮਦ ਕੀਤਾ ਗਿਆ ਹੈ। ਜਿਸਦੀ ਇਹ, ਕੀ ਵਰਤੋਂ ਕਰਦੇ ਸਨ, ਬਾਰੇ ਤਫਤੀਸ਼ ਚੱਲ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਨ ਦੀ ਪੁੱਛਗਿੱਛ ਦੇ ਅਧਾਰ ਤੇ ਇਸ ਗੈਗ ਦੇ ਹੋਰ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜੋ ਵਿਅਕਤੀ ਉਕਤ ਗੈਗ ਮੈਬਰਾਂ ਨੂੰ ਮਾਲੀ ਸਹਾਇਤਾ ਅਤੇ ਪਨਾਂਹ ਦਿੰਦੇ ਹਨ ਉਹਨਾਂ ਬਾਰੇ ਵੀ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲ਼ਿਆਦੀ ਜਾਵੇਗੀ। ਹੁਣ ਤਕ ਮੁੱਕਦਮਾ ਹਜਾ ਵਿੱਚ ਕੀਤੀ ਗਈ ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਗ੍ਰਿਫ਼ਤਾਰ ਦੋਸ਼ੀ ਪਰਮਦਲੀਪ ਸਿੰਘ ਉਰਫ਼ ਪੰਮਾ ਉਰਫ਼ ਸੁਖਚੈਨ ਸਿੰਘ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇਂ
1) ਮੁੱਕਦਮਾ ਨੰਬਰ 45 ਮਿਤੀ 8-6-2012 ਜੁਰਮ 302/364 /201 ਭ:ਦ:, ਥਾਣਾ ਹਰੀਕੇ ਤਰਨਤਾਰਨ।
2) ਮੁੱਕਦਮਾ ਨੰਬਰ 259 ਮਿਤੀ 31-5-2022 ਜੁਰਮ 379-B , 506,  34 ਭ:ਦ:, 25/27 ਅਸਲ੍ਹਾ ਐਕਟ, ਥਾਣਾ ਸੋਹਾਨਾ, ਐਸ.ਏ.ਐਸ ਨਗਰ, ਮੋਹਾਲੀ।
3) ਮੁੱਕਦਮਾ ਨੰਬਰ 278 ਮਿਤੀ 11-6-2022 ਜੁਰਮ 379-B ਭ:ਦ:, 25 ਅਸਲ੍ਹਾਂ ਐਕਟ, ਥਾਣਾ ਸੋਹਾਨਾ, ਐਸ.ਏ.ਐਸ ਨਗਰ, ਮੋਹਾਲੀ।
4) ਮੁੱਕਦਮਾ ਨੰਬਰ 270 ਮਿਤੀ 9-9-2022 ਜੁਰਮ 52-A,  ਥਾਣਾ ਤ੍ਰਿਪੁਰੀ, ਪਟਿਆਲਾ।
  ਇਹਨਾਂ ਮੁਕੱਦਮਿਆਂ ਵਿੱਚ ਇਹ ਜੇਲ ਜਾ ਚੁੱਕਾ ਹੈ।
ਇਸਤੋਂ ਇਲਾਵਾਂ, ਇਸਨੇ ਅੰਮ੍ਰਿਤਸਰ ਸਿਟੀ ਤੇ ਦਿਹਾਤੀ ਅਤੇ ਤਰਨ ਤਾਰਨ ਵਿੱਚ ਆਪਣੇ ਸਾਥੀਆ ਨਾਲ ਮਿਲ ਕੇ ਹੇਠ ਲਿਖੀਆਂ ਵਾਰਦਾਤਾਂ ਨੂੰ ਅੰਜਾਂਮ ਦਿੱਤਾ ਹੈ, ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਮੁੱਕਦਮਾ ਨੰਬਰ 38 ਮਿਤੀ 3-2-2023 ਜੁਰਮ 364-A/365/384/148/149/120-B ਭ:ਦ:, 25 / 27 ਅਸਲ੍ਹਾਂ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਅਗ਼ਵਾ ਕਰਕੇ 10 ਲੱਖ ਰੁਪਏ ਲੈਣ ਸਬੰਧੀ।
2. ਮੁੱਕਦਮਾ ਨੰਬਰ 149 ਮਿਤੀ 16-5-2023 ਜੁਰਮ 379-B/34 IPC ਥਾਣਾ ਸਦਰ ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜਮ ਪਾਸੋਂ ਗੱਡੀ ਬਲੈਨੋ ਕਾਰ ਖੋਹ ਕਰਨ ਸਬੰਧੀ।
3. ਮੁੱਕਦਮਾ ਨੰਬਰ 169 ਮਿਤੀ 5-7-2023 ਜੁਰਮ 379ਬੀ/506/34 IPC 25 ARMS ACT ਥਾਣਾ ਜੰਡਿਆਲਾ, ਅੰਮ੍ਰਿਤਸਰ ਦਿਹਾਤੀ ਵਿੱਚ ਸਵਿਫ਼ਟ ਕਾਰ ਖੋਹ ਕਰਨ ਸਬੰਧੀ।
4. ਮੁੱਕਦਮਾ ਨੰਬਰ 322 ਮਿਤੀ 12-12-2022 ਜੁਰਮ 379B/506/148/149 IPC 25/27 ARMS ACT ਥਾਣਾ ਜੰਡਿਆਲਾ, ਅੰਮ੍ਰਿਤਸਰ ਦਿਹਾਤੀ ਵਿੱਚ ਕਾਰ ਵਰਨਾ ਖੋਹ ਕਰਨ ਸਬੰਧੀ।
5. ਮੁੱਕਦਮਾ ਨੰਬਰ 278 ਮਿਤੀ 29-11-2021 ਜੁਰਮ 307/379-B IPC 25/27/54/59 ARMS ACT ਥਾਣਾ ਸਿਟੀ ਤਰਨਤਾਰਨ, ਵਿੱਚ ਗਗਨਦੀਪ ਸਿੰਘ ਕੰਡਾ ਨਾਮਕ ਵਿਅਕਤੀ ਉੱਪਰ ਮਾਰ ਦੇਣ ਦੀ ਨਿਯਤ ਨਾਲ ਗੋਲੀਆਂ ਚਲਾਉਣ ਸਬੰਧੀ।
Rate this post
Continue Reading

Agriculure

ਵਿਧਾਇਕ ਕੁੰਵਰ ਨੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ

Published

on

ਪਲਾਸਟਿਕ ਦੀ ਵਰਤੋਂ ਨੂੰ ਕਰੋ ਨਾਂਹ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 5 ਮਈ ( ਰਣਜੀਤ ਸਿੰਘ ਮਸੌਣ)
ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਪੌਦੇ ਲਗਾਏ ਗਏ। ਇਸ ਦੌਰਾਨ ਵਿਧਾਇਕ ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੀ ਜਿੰਦਗੀ ਵਿੱਚ 5 ਪੌਦੇ ਲਗਾਵੇ ਤਾਂ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਵਾਤਾਵਰਣ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਵਲ ਪੌਦੇ ਲਗਾਉਣ ਨਾਲ ਹੀ ਨਹੀਂ ਬਲਕਿ ਉਨ੍ਹਾਂ ਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੈ।
  ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਇਸ ਵਾਰ ਵਿਸ਼ਵ ਵਾਤਾਵਰਣ ਦਾ ਥੀਮ ਪਲਾਸਟਿਕ ਦੇ ਪ੍ਰਯੋਗ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ, ਪਲਾਸਟਿਕ ਦੀ ਵਰਤੋਂ ਨੂੰ ਨਾਂਹ ਕਰਨ ਤਾਂ ਉਨ੍ਹਾਂ ਦੇ ਸਹਿਯੋਗ ਨਾਲ ਹੀ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕਰੋਂ, ਇਹ ਕੁਦਰਤ ਦੀ ਵੱਡਮੁੱਲੀ ਦੇਣ ਹੈ। ਸ੍ਰੀ ਤਲਵਾੜ ਨੇ ਕਿਹਾ ਕਿ ਜੇਕਰ ਅਸੀਂ ਹੁਣ ਵੀ ਆਪਣੇ ਵਾਤਾਵਰਣ ਨੂੰ ਨਾ ਬਚਾ ਸਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ।
  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਐਕਸੀਅਨ ਸੰਦੀਪ ਸਿੰਘ, ਅਰਵਿੰਦਰ ਸਿੰਘ ਭੱਟੀ ਤੋਂ ਇਲਾਵਾਂ ਹੋਰ ਵੀ  ਅਧਿਕਾਰੀ ਹਾਜ਼ਰ ਸਨ।
Rate this post
Continue Reading
Advertisement

ਸਬੰਧਤ ਖ਼ਬਰਾਂ

Crime2 months ago

ਕਤਲ ਕੇਸ ‘ਚ ਲੋੜੀਂਦੇ ਦੋ ਮੁਲਜਮਾਂ ਕੋਲੋਂ ਬਰਾਮਦ ਹੋਇਆ ਕਰੋੜਾਂ ਰੁਪਏ ਮੁੱਲ ਦਾ ਚਿੱਟਾ

Post Views: 84 ਨਜਾਇਜ਼ ਅਸਲੇ ਤੇ ਕਰੇਟਾ ਕਾਰ ਸਣੇ ਚੜ੍ਹੇ ਕ੍ਰਾਈਮ ਬ੍ਰਾਂਚ ਟੀਮ ਦੇ ਹੱਥੇ ਲੁਧਿਆਣਾ 27 ਅਪ੍ਰੈਲ (ਪ੍ਰਭਜੋਤ ਸਿੰਘ...

Crime2 months ago

ਸਪੈਸ਼ਲ ਸੈੱਲ ਦੀ ਟੀਮ ਨੇ ਚੋਰੀਸ਼ੁਦਾ ਮੋਟਰਸਾਈਕਲਾ ਸਣੇ ਦੋ ਨੂੰ ਕੀਤਾ ਕਾਬੂ

Post Views: 56 ਫੜੇ ਗਏ ਦੋਸ਼ੀਆਂ ਪਾਸੋਂ 8 ਮੋਟਰ ਸਾਈਕਲ ਵੀ ਕੀਤੇ ਬਰਾਮਦ ਲੁਧਿਆਣਾ 26 ਅਪ੍ਰੈਲ (ਦਿਵਿਆ ਸਵੇਰਾ) ਲੁਧਿਆਣਾ ਕਮਿਸ਼ਨਰੇਟ...

Entertainment2 months ago

ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ

Post Views: 69 ਲੁਧਿਆਣਾ/ਦਿਵਿਆ ਸਵੇਰਾ ਅਰੀਨਾ ਐਨੀਮੇਸ਼ਨ ਲੁਧਿਆਣਾ ਨੇ ਨਹਿਰੂ ਸਿਧਾਂਤ ਕੇਂਦਰ ਵਿਖੇ ਆਪਣੀ 20ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਅੰਦਾਜ਼ ਵਿੱਚ...

Patiala2 months ago

ਆਸਰਾ ਵਿਖੇ ਮਨਾਈ ਗਈ ਡਾ. ਬੀ. ਆਰ. ਅੰਬੇਦਕਰ ਜੈਯੰਤੀ

Post Views: 75 ਭਵਾਨੀਗੜ੍ਹ 15 ਅਪ੍ਰੈਲ (ਦਿਵਿਆ ਸਵੇਰਾ) ਆਸਰਾ ਕਾਲਜ ਜੋ ਕਿ ਸੰਗਰੂਰ-ਪਟਿਆਲਾ ਨੈਸ਼ਨਲ ਹਾਈਵੇ ਤੇ ਸਥਿਤ ਹੈ, ਵਿਖੇ ਡਾ....

Education3 months ago

ਸਰਕਾਰੀ ਸਕੂਲਾਂ ‘ਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਫਲ ਆਯੋਜਨ

Post Views: 84 ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਵਿਧਾਇਕ ਸਹਿਬਾਨਾਂ ਵੱਲੋਂ ਪੀ.ਟੀ.ਐਮ. ‘ਚ ਸ਼ਿਰਕਤ ਲੁਧਿਆਣਾ, (ਦਿਵਿਆ ਸਵੇਰਾ) – ਪੰਜਾਬ...

Crime1 year ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 729 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime1 year ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 530 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime1 year ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 501 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime1 year ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 1,103 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Hoshiarpur1 year ago

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Post Views: 508 ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ ਹੁਸ਼ਿਆਰਪੁਰ...

Trending

You cannot copy content of this page

error: Content is protected !!