Connect with us

Health

ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਕੈਂਪ

Published

on

ਕਾਠਗੜ੍ਹ 21 ਅਪ੍ਰੈਲ (ਦਿਵਿਆ ਸਵੇਰਾ)

ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਟੌਂਸਾ ਵੱਲੋਂ ਪਿੰਡ ਕੰਗਣਾ ਬੇਟ ਵਿੱਚ ਸਿਹਤਮੰਦ ਬੱਚਿਆਂ ਦੀ ਪ੍ਰਤੀਯੋਗਤਾ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਕੰਗਣਾ ਬੇਟ ਦੇ ਪਹੁੰਚੇ 0 ਤੋਂ 3 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਕਾਰਡ ਚੈੱਕ ਕੀਤੇ ਗਏ ਕਿ ਕੀ ਉਨ੍ਹਾਂ ਦੀ ਉਮਰ ਅਨੁਸਾਰ ਜ਼ਰੂਰੀ ਟੀਕੇ ਲੱਗ ਚੁੱਕੇ ਹਨ । ਹੈਲਥ ਕੇਅਰ ਸੁਸਾਇਟੀ ਦੇ ਡਾ۔ ਰਮੇਸ਼ ਲਾਲ ਵੱਲੋਂ ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਦੀ ਉਮਰ ਮੁਤਾਬਕ ਖੁਰਾਕ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਕੈਂਪ ਦੌਰਾਨ ਬੱਚਿਆਂ ਦਾ ਵਜ਼ਨ ਵੀ ਕੀਤਾ ਗਿਆ ਅਤੇ ਤਿੰਨ ਸਿਹਤਮੰਦ ਬੱਚਿਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਏ ਐਨ ਐਮ ਆਸ਼ਾ ਦੇਵੀ ਤੇ ਜਸਵਿੰਦਰ ਕੌਰ ਤੋਂ ਇਲਾਵਾ ਆਸ਼ਾ ਵਰਕਰ ਮੇਹਰ ਕੌਰ ਵੀ ਮੌਜੂਦ ਸਨ ।

Rate this post

Doaba

ਮੈਡੀਕਲ ਪ੍ਰੈਕਟੀਸ਼ਨਰਜ ਐਸੋਸ਼ੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ

Published

on

ਬਲਾਚੌਰ 21 ਅਪ੍ਰੈਲ (ਦਿਵਿਆ ਸਵੇਰਾ)
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ਐਸੋਸੀਏਸ਼ਨ ਰਜਿ 295 ਪੰਜਾਬ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਡਾਕਟਰ ਮਨੋਹਰ ਲਾਲ ਟਕਾਰਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਬਲਾਕ ਬਲਾਚੌਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਸਟੇਟ ਚੇਅਰਮੈਨ ਡਾਕਟਰ ਦਿਲਦਾਰ ਸਿੰਘ, ਬਲਾਕ ਚੇਅਰਮੈਨ ਡਾਕਟਰ ਮਨੋਹਰ ਲਾਲ, ਬਲਾਕ ਬਲਾਚੌਰ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਅਤੇ ਸਮੂਹ ਮੈਂਬਰਾਂ ਨੇ ਲੱਡੂ ਵੰਡੇ। ਉਹਨਾਂ ਨੂੰ ਨਮਨ ਕੀਤਾ। ਬਾਅਦ ਵਿੱਚ ਮੀਟਿੰਗ ਵਿੱਚ ਮਹੀਨੇ ਦੀ ਗਤੀ ਵਿਧੀਆਂ ਤੇ ਵੀਚਾਰ ਚਰਚਾ ਕੀਤੀ ਗਈ। ਪ੍ਰਧਾਨ ਡਾਕਟਰ ਸਰਬਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੀ ਸਾਫ਼ ਸੁਥਰੀ ਪਰੈਕਟਿਸ ਕਰਨੀ ਚਾਹੀਦੀ ਹੈ।ਇਹ ਮਨੁੱਖਤਾ ਦੀ ਸੇਵਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਕੋਰਸ ਦਾ ਪ੍ਰਬੰਧ ਕੀਤਾ ਜਾਵੇ। ਤਾਂ ਜੋ ਟ੍ਰੇਨਿੰਗ ਦਿੱਤੀ ਜਾਵੇ। ਬਾਕੀ ਬੁਲਾਰਿਆਂ ਨੇ ਵੀ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਚਾਰ ਰੱਖੇ। ਮੀਟਿੰਗ ਵਿੱਚ ਡਾਕਟਰ ਬਲਦੇਵ ਸਿੰਘ, ਡਾਕਟਰ ਸੁੱਚਾ ਸਿੰਘ,ਡਾ ਪਿੰਕਾ, ਡਾ ਭੁਪਿੰਦਰ ਸਿੰਘ, ਡਾ ਬਹਾਦਰ ਸਿੰਘ, ਡਾ ਨਰੇਸ਼, ਡਾ ਰਾਕੇਸ਼ ਜੋਸ਼ੀ, ਡਾ ਗਿਆਨ ਸਿੰਘ ਜਨਰਲ ਸਕੱਤਰ, ਡਾ ਹਰਜਿੰਦਰ ਸਿੰਘ ਕੈਸ਼ੀਅਰ, ਡਾ ਸ਼ਮਸ਼ੇਰ ਸਿੰਘ, ਡਾ ਹਰਭਜਨ, ਡਾ ਗੁਰਪ੍ਰੀਤ, ਡਾ ਦਰਬਾਰਾ ਸਿੰਘ, ਡਾ ਦਿਲਬਾਗ ਸਿੰਘ, ਡਾ ਗੁਰਵਿੰਦਰ, ਡਾ ਮਨਪ੍ਰੀਤ ਸਿੰਘ, ਡਾ ਅਮਰਨਾਥ, ਡਾ ਪ੍ਰੇਮ ਸਿੰਘ, ਡਾ ਪਰਮਜੀਤ ਸਿੰਘ, ਡਾ ਸਾਹਿਲ, ਆਦਿ ਸ਼ਾਮਲ ਹੋਏ।

Rate this post
Continue Reading

Health

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ

Published

on

 ਲੰਬੀ (ਦਿਵਿਆ ਸਵੇਰਾ )

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। 95 ਵਰ੍ਹਿਆਂ ਦੇ ਬਾਦਲ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਜਿਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਖਰਾਬ ਚੱਲ ਰਹੀ ਸੀ। ਪਿਛਲੇ ਸਾਲ ਜੂਨ 2022 ਨੂੰ ਛਾਤੀ ‘ਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਸਤੰਬਰ 2022 ਨੂੰ ਉਨ੍ਹਾਂ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਮੁੜ ਪੀਜੀਆਈ ਲਿਆਂਦਾ ਗਿਆ। ਲਗਭਗ 6 ਮਹੀਨਿਆਂ ਬਾਅਦ ਹੁਣ ਉਸ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ ਹੈ।

5/5 - (2 votes)
Continue Reading

Amritsar

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ

Published

on

ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਕਰੋ ਗੁਰੇਜ਼

ਸ੍ਰੀ ਅੰਮ੍ਰਿਤਸਰ ਸਾਹਿਬ 18 ਅਪ੍ਰੈਲ ( ਰਣਜੀਤ ਸਿੰਘ ਮਸੌਣ)
ਵੱਧਦਾ ਪਾਰਾ ਸਭ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਡਾਕਟਰਾਂ ਮੁਤਾਬਿਕ ਇਸ ਹਾਲਤ ਵਿੱਚ ਤੁਹਾਨੂੰ ਆਪਣਾ ਹੋਰ ਵੀ ਜਿਆਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਭੱਖਦੀ ਗਰਮੀ ਤੋਂ ਬਚਿਆਂ ਜਾ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਕਰਦਿਆਂ ਦੱਸਿਆ ਕਿ ਵੱਧ ਰਹੀ ਤਪਸ਼, ਲੂ ਤੋਂ ਬਚਣਾ ਚਾਹੀਦਾ ਹੈ ਅਤੇ ਵਧੇਰੇ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਵੱਧ ਰਹੀ ਤਪਸ਼ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਵੇਂ ਕਿ ਵੱਧ ਰਹੀ ਤਪਸ਼ ਤੋਂ ਬਚਣ ਲਈ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀ ਕੇ ਘਰੋਂ ਨਿਕਲਣਾ ਚਾਹੀਦਾ ਹੈ ਅਤੇ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਲੱਸੀ, ਪਾਣੀ, ਨਿੰਬੂ ਪਾਣੀ ਪੀ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਕੋਸ਼ਿਸ ਕਰੋ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ।
ਸ੍ਰੀ ਸੂਦਨ ਨੇ ਦੱਸਿਆ ਕਿ ਜੇਕਰ ਜ਼ਰੂਰਤ ਅਨੂਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ ਕਰੋ ਕਿ ਬੈਠਣ ਲਈ ਥਾਂ ਠੰਡੀ ਹੋਵੇ। ਉਨਾਂ ਕਿਹਾ ਕਿ ਜ਼ਿਆਦਾ ਪਾਣੀ ਦਾ ਸੇਵਨ ਕਰਨਾ ਪਰ ਕੋਲਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਲੂ ਤੋਂ ਬਚਣ ਲਈ ਖੁੱਲੇ ਅਤੇ ਪਤਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸ਼ਰਾਬ ਨੂੰ ਅਣਗੌਲਿਆਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਟੀਕ ਘੰਟੇ 11 ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਲੂ ਆਪਣੀ ਪੂਰੇ ਜੋਰਾਂ ਤੇ ਹੁੰਦੀ ਹੈ। ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੀਣ ਲਈ ਠੰਡਾ ਪਾਣੀ ਕਾਫੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਧਿਕਾਰੀਆਂ ਨੂੰ ਬੱਸਾਂ ਵਿੱਚ ਯਾਤਰੀਆਂ ਦੀ ਸਹੂਲਤ ਲਈ ਫਸਟ-ਏਡ ਬਾਕਸ ਅਤੇ ਪੀਣ ਵਾਲੇ ਪਾਣੀ ਦਾ ਇੰਤਜਾਮ ਰੱਖਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਰਹੀ ਤਪਸ਼ ਕਾਰਨ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਦੇਣ। ਉਨਾਂ ਨੇ ਦੱਸਿਆ ਕਿ ਲੂ ਦੇ ਲੱਛਣ ਜਿਵੇਂ ਕਿ ਚੱਕਰ ਆਉਣਾ, ਬਹੁਤ ਪਸੀਨਾ ਆਉਣਾ, ਥਕਾਨ ਹੋਣਾ, ਸਿਰ ਦਰਦ, ਉਲਟੀਆਂ, ਲਾਲ ਗਰਮ ਤੇ ਖੁਸ਼ਕ ਚੱਮੜੀ ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣਾ ਆਦਿ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

5/5 - (1 vote)
Continue Reading
Advertisement

ਸਬੰਧਤ ਖ਼ਬਰਾਂ

Crime9 months ago

ਲੁਧਿਆਣਾ ਪੁਲਿਸ ਨੇ ਚੰਡੀਗੜ੍ਹ ਦੀ ਫਰਜ਼ੀ ਹਾਊਸਿੰਗ ਬੋਰਡ ਦੀ ਅਫਸਰ ਨੂੰ ਕੀਤਾ ਗ੍ਰਿਫ਼ਤਾਰ

Post Views: 499 ਈ.ਡੀ ਤੱਕ ਦੀਆਂ ਨਜ਼ਰਾਂ ਬੀਬਾ ਸਾਹਿਬਾ ਦੀ ਕਰ ਰਹੀਆਂ ਸਨ ਤਲਾਸ਼ ਚੰਡੀਗੜ੍ਹ ਸਣੇ ਬਾਕੀ ਰਾਜਾਂ ਦੀ ਪੁਲਿਸ...

Crime9 months ago

ਦਿਹਾੜੀ ‘ਤੇ ਕੰਮ ਕਰਨ ਵਾਲਾ ਮਜ਼ਦੂਰ ਬਣਿਆ ਨਸ਼ਾ ਤਸਕਰ, 5 ਕਿਲੋਗ੍ਰਾਮ ਗਾਂਜਾ ਬਰਾਮਦ

Post Views: 317 ਲੁਧਿਆਣਾ 3 ਅਪ੍ਰੈਲ (ਸ਼ੰਕਰ ਕੁਮਾਰ) ਅਗਾਮੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ...

Crime9 months ago

ਐਂਟੀ ਨਾਰਕੋਟਿਕਸ ਸੈਲ-1 ਦੀ ਪੁਲਿਸ ਨੂੰ ਮਿਲੀ ਲੱਖਾਂ ਰੁਪਏ ਮੁੱਲ ਦੀ ਹੈਰੋਇਨ

Post Views: 349 8 ਹਜ਼ਾਰ ਦੀ ਡਰੱਗ ਮਨੀ, 25 ਖਾਲੀ ਮੋਮੀ ਲਿਫਾਫੇ ਸਣੇ ਇੱਕ ਇਲੈਕਟ੍ਰੋਨਿਕ ਕੰਡਾ ਕੀਤਾ ਬਰਾਮਦ ਲੁਧਿਆਣਾ 3...

Crime9 months ago

ਲੜਾਈ-ਝਗੜੇ ਦੇ ਮਾਮਲੇ ‘ਚ ਨਾਮਜ਼ਦ ਲੋੜੀਂਦੀ ਮਹਿਲਾ ਭਗੌੜਾ ਨੂੰ ਕੀਤਾ ਕਾਬੂ

Post Views: 759 ਛੇ ਸਾਲ ਪਹਿਲਾਂ ਹੋਇਆ ਸੀ ਮਾਮਲਾ ਦਰਜ ਲੁਧਿਆਣਾ 2 ਅਪ੍ਰੈਲ (ਅਮ੍ਰਿਤਪਾਲ ਸਿੰਘ ਸੋਨੂੰ) ਥਾਣਾ ਡਵੀਜਨ ਨੰ.ਛੇ ਦੇ...

Hoshiarpur11 months ago

ਹਾਦਸੇ ਤੋਂ ਬਾਅਦ ਲੱਗੀ ਕਾਰ ਨੂੰ ਅੱਗ ‘ਚ 5 ਜਣੇ ਜਿੰਦਾ ਸੜੇ

Post Views: 359 ਹੁਸ਼ਿਆਰਪੁਰ ਦੇ ਕਸਬਾ ਦਸੂਹਾ :-ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ 5 ਲੋਕਾਂ ਦੀ ਹੋਈ ਮੌਤ ਹੁਸ਼ਿਆਰਪੁਰ...

Agriculure11 months ago

ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਨੂੰ ਕਿਰਤੀ ਹੜਤਾਲ ਤੇ ਪੇਂਡੂ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ

Post Views: 246 ਭਾਰਤ ਬੰਦ ਦਾ ਸੱਦਾ:- ਮੋਦੀ ਨੇ ਕਾਰਪੋਰੇਟ ਦੇ 14.56 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਮਾਰੀ ਲੀਕ...

Sangrur-Barnala11 months ago

ਨਵੇਂ ਚੁਣੇ ਮੀਤ ਪ੍ਰਧਾਨ ਨੇ ਵਿਧਾਇਕ ਬੀਬੀ ਭਰਾਜ ਦੀ ਅਗਵਾਈ ਹੇਠ ਸੰਭਾਲਿਆ ਅਹੁਦਾ

Post Views: 316 ਨਵੇਂ ਚੁਣੇ ਮੀਤ ਪ੍ਰਧਾਨ :-ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਕੀਤਾ...

Chandigarh11 months ago

ਸਰਕਾਰੀ ਹਸਪਤਾਲ ਦੇ ਡਾਕਟਰ ਹੁਣ ਆਪ ਬਾਹਰ ਜਾ ਕੇ ਲਿਆ ਕੇ ਦੇਣਗੇ ਦਵਾਈ : ਮਾਨ

Post Views: 267 ਪੰਜਾਬ ਕੈਬਨਿਟ ਦੀ ਮੀਟਿੰਗ :- ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਲਾਈ...

Crime11 months ago

ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ

Post Views: 340 ਨਸ਼ਾ ਤਸਕਰਾਂ ਨੇ ਜੇਲ੍ਹ ਦੇ ਦੋ ਸਹਾਇਕ ਜੇਲ੍ਹ ਸੁਪਰਡੈਂਟ ਦਾ ਲਿਆ ਨਾਮ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਗਏ...

Punjab Halchal11 months ago

ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ

Post Views: 338 ਸੰਘਣੀ ਧੁੰਦ ਅਤੇ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲ ‘ਚ ਕੀਤਾ ਗਿਆ ਛੁੱਟੀਆਂ ‘ਚ ਵਾਧਾ ਛੁੱਟੀਆਂ ‘ਚ...

Trending

You cannot copy content of this page

error: Content is protected !!